ਇਸ ਜੀਵਨ ਦੇ ਬਾਅਦ ਕੀ ਹੈ? ਪਤਾ ਲਗਾਓ!

ਇਸ ਜੀਵਨ ਦੇ ਬਾਅਦ ਕੀ ਹੈ? ਪਤਾ ਲਗਾਓ!

   Francais Español Pусский العربية Nederlands Deutsch  Persian (Farsi) فارسی Bengali বাংলা Hindi हिन्दी Punjabi ਪੰਜਾਬੀ English Portugese Ukranian አማርኛ (Amharic) 简体中文  پښتو  日本語 

 ਫੁੱਲ ਸੁੰਦਰਤਾ ਨਾਲ ਖਿੜ ਜਾਂਦੇ ਹਨ, ਫੇਰ ਜਲਦੀ ਹੀ ਮੁਰਝਾ ਜਾਂਦੇ ਹਨ। ਜੀਵਨ ਸਵੇਰ ਦੀ ਧੁੰਦ ਵਰਗਾ ਹੈ: ਕੁਜ ਦੇਰ ਲਈ ਹੈ, ਫੇਰ ਨਹੀਂ। ਇੱਕ ਫੁੱਲ ਵਾਂਗ, ਜੀਵਨ ਵੀ ਇੱਕ ਦਿਨ ਖਤਮ ਹੋ ਜਾਵੇਗਾ ।।।

ਅੱਗੇ ਕੀ ਹੈ?

ਭਵਿੱਖ ਵਿੱਚ ਸਾਡੀ ਮੌਤ ਨਿਸ਼ਚਿਤ ਹੈ: ਤਾਂ, ਕੀ ਹੋਵੇਗਾ? ਫੁੱਲਾਂ ਦੇ ਉਲਟ, ਸਾਡੀਆਂ ਰੂਹਾਂ ਸਦਾ ਜੀਉਂਦੀਆਂ ਰਹਿਣਗੀਆਂ। ਮੰਨ ਲਓ ਕਿ ਸੱਚਮੁੱਚ ਇਕ ਪਰਮਾਤਮਾ ਹੈ, ਤੁਹਾਡਾ ਅਤੇ ਫੁੱਲਾਂ ਦਾ ਸਿਰਜਣਹਾਰ… ਕੀ ਤੁਸੀਂ ਹੋਰ ਬਹੁਤ ਸਾਰੇ ਲੋਕਾਂ ਵਾਂਗ ਉਸ ਨੂੰ ਨਜ਼ਰਅੰਦਾਜ਼ ਕਰੋਗੇ? ਅਤੇ ਜੇਕਰ ਤੁਸੀਂ ਮਰ ਜਾਓਗੇ, ਤਾਂ ਤੁਸੀਂ ਉਸ ਤੋਂ ਬਿਨਾਂ ਕਿੱਥੇ ਜਾਓਗੇ? ਤੁਹਾਡੇ ਨਾਲ ਕੀ ਹੋਵੇਗਾ?

ਧਰਤੀ ਤੇ ਜੀਵਨ ਦਾ ਚਮਤਕਾਰ

ਛੋਟਾ ਜਿਹਾ ਫੁੱਲ ਵੀ ਇਕ ਸ਼ਾਨਦਾਰ ਢੰਗ ਨਾਲ ਬਣਾਇਆ ਗਿਆ ਹੈ। ਧਰਤੀ ਉੱਤੇ ਅਤੇ ਸਮੁੱਚੇ ਬ੍ਰਹਿਮੰਡ ਦੀ ਗੁੰਝਲਤਾ ਅਤੇ ਢਾਂਚੇ ਵਿਚ ਰਹਿਣ ਵਾਲੇ ਮਨੁੱਖਾਂ, ਜਾਨਵਰਾਂ ਅਤੇ ਪੇੜ-ਪੌਦੇਆਂ ਦੀ ਮੌਜੂਦਗੀ ਸਾਬਤ ਕਰਦੀ ਹੈ ਕਿ ਇਕ ਸਿਰਜਨਹਾਰ ਹੋਣਾ ਚਾਹੀਦਾ ਹੈ: ਪ੍ਰਮਾਤਮਾ। ਕੀ ਉਹ ਇਕ ਸੰਪੂਰਣ ਵਿਅਕਤੀ ਨਹੀਂ ਹੋਵੇਗਾ? ਅਸਲ ਵਿਚ: ਉਹ ਸੰਪੂਰਣ, ਪਵਿੱਤਰ ਅਤੇ ਸਰਵ ਸ਼ਕਤੀਮਾਨ ਹੈ। ਪ੍ਰਮਾਤਮਾ ਨਿਸ਼ਚਿਤ ਰੂਪ ਵਿੱਚ ਹੈ, ਹਰ ਰੋਜ਼ ਤੁਹਾਡੇ ਵੱਲ ਧਿਆਨ ਰੱਖਦਾ ਹੈ ।

ਸਾਡੇ ਜੀਵਨ ਦਾ ਨਤੀਜਾ

ਪ੍ਰਮਾਤਮਾ ਚਾਹੁੰਦਾ ਹੈ ਕਿ ਤੁਹਾਡੇ ਨਾਲ ਸੰਪਰਕ ਬਹਾਲ ਕੀਤਾ ਜਾਵੇ, ਹਾਂ: ਉਹ ਤੁਹਾਨੂੰ ਡੂੰਘਾ ਪਿਆਰ ਕਰਦਾ ਹੈ! ਪਰ ਇੱਕ ਸਮੱਸਿਆ ਹੈ: ਉਹ ਪਵਿੱਤਰ ਹੈ, ਅਤੇ ਤੁਹਾਡੇ ਜੀਵਨ ਦੇ ਦੌਰਾਨ ਕੀਤੇ ਗਏ ਸਾਰੇ ਗਲਤ ਕੰਮ (ਪਾਪ), ਤੁਹਾਨੂੰ ਉਸ ਤੋਂ ਵੱਖ ਕਰਦੇ ਹਨ। ਸਿਰਫ ਇਸ ਜੀਵਨ ਦੇ ਦੌਰਾਨ ਹੁਣ ਹੀ ਨਹੀਂ, ਪਰ ਤੁਹਾਡੇ ਪਾਪਾਂ ਦਾ ਨਤੀਜਾ ਇਸ ਜੀਵਨ ਦੇ ਬਾਅਦ ਵੀ ਸਵਰਗ ਜਾਣ ਤੋਂ ਵਾਂਝਾ ਰਖਦਾ ਹੈ। ਕਿਉਂਕਿ ਮਨੁੱਖਾਂ ਲਈ ਪਵਿੱਤਰ ਪਰਮਾਤਮਾ ਦੇ ਨਾਲ ਸਵਰਗ ਵਿੱਚ ਰਹਿਣਾ ਮੁਮਕਿਨ ਨਹੀਂ ਹੈ, ਜਦ ਤੱਕ ਉਹ ਗੁਨਾਹ ਅਤੇ ਪਾਪਾਂ ਨਾਲ ਲਿਪਤ ਹਨ।

ਪਿਆਰ ਦਾ ਬਲੀਦਾਨ

ਪ੍ਰਮਾਤਮਾ ਨੇ ਤੁਹਾਡੇ ਪਾਪਾਂ ਦੀ ਸਮੱਸਿਆ ਨੂੰ ਹੱਲ ਆਪ ਕਰਨਾ ਚੁਣਿਆ ਹੈ। ਤਕਰੀਬਨ 2000 ਸਾਲ ਪਹਿਲੇ ਉਸ ਨੇ ਧਰਤੀ ‘ਤੇ ਉਸ ਦੇ ਪੁੱਤਰ, ਪ੍ਰਭੂ ਯਿਸੂ ਮਸੀਹ ਨੂੰ ਭੇਜਿਆ ਸੀ। ਯਿਸੂ ਮਸੀਹ, ਪ੍ਰਮਾਤਮਾ ਦੇ ਇਕਲੌਤੇ ਪੁੱਤਰ, ਨੇ ਤੁਹਾਡੇ ਪਾਪਾਂ ਦਾ ਦੋਸ਼ ਆਪਣੇ ਤੇ ਲਾਇਆ: ਇੱਕ ਸਲੀਬ ਉੱਤੇ ਮੱਰ ਕੇ ਤੁਹਾਡੇ ਲਈ ਆਪਣੀ ਕੁਰਬਾਨੀ ਦਿੱਤੀ। ਇਹ ਜਰੂਰੀ ਸੀ: ਪਾਪਾਂ ਨੂੰ ਕੇਵਲ ਇੱਕ ਧਰਮੀ ਵਿਅਕਤੀ ਦੇ ਖੂਨ ਦੁਆਰਾ ਹਟਾਇਆ ਜਾ ਸਕਦਾ ਸੀ । ਸਲੀਬ ਦੇ ਬਾਅਦ, ਪ੍ਰਭੂ ਯਿਸੂ ਆਪਣੀ ਕਬਰ ਤੋਂ ਉੱਠਿਆ, ਅਤੇ ਉਹ ਹੁਣ ਸਵਰਗ ਵਿੱਚ ਪ੍ਰਮਾਤਮਾ ਦੇ ਸੱਜੇ ਹੱਥ ਬਿਰਾਜਮਾਨ ਹੈ। ਕੇਵਲ ਯਿਸੂ ਮਸੀਹ ਤੁਹਾਡੇ ਪਾਪ ਨੂੰ ਹਟਾ ਸਕਦਾ ਹੈ। ਕੋਈ ਧਾਰਮਿਕ ਜੀਵਨ, ਚੰਗੇ ਕੰਮ ਜਾਂ ਕੁਝ ਵੀ ਹੋਰ ਏਹ ਨਹੀਂ ਕਰ ਸਕਦਾ ਹੈ: ਯਿਸੂ ਮਸੀਹ ਹੀ ਕੇਵਲ ਪ੍ਰਮਾਤਮਾ ਦਾ ਇੱਕੋ-ਇੱਕ ਰਾਹ ਹੈ।

ਪ੍ਰਮਾਤਮਾ ਦੀ ਪੇਸ਼ਕਸ਼ ਅਤੇ ਸ਼ਰਤ

ਇਹ ਸੰਖੇਪ ਵਿੱਚ ਸੱਚ ਹੈ। ਸਲੀਬ ਦੇ ਬਾਅਦ ਤੋਂ, ਪਰਮੇਸ਼ਰ ਨੇ ਆਪਣੇ ਪਿਆਰ, ਪਾਪਾਂ ਤੋਂ ਮੁਕਤੀ ਅਤੇ ਹਰ ਕਿਸੇ ਨੂੰ ਸਦੀਵੀ ਜੀਵਨ ਦੀ ਪੇਸ਼ਕਸ਼ ਕੀਤੀ ਹੈ। ਪਰ ਇੱਕ ਸ਼ਰਤ ਹੈ: ਵਿਸ਼ਵਾਸ। ਕਿ ਵਿਸ਼ਵਾਸ ਕਰਨਾ ਹੈ? 
1. ਵਿਸ਼ਵਾਸ ਕਰੋ ਕਿ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਹੈ; 
2. ਵਿਸ਼ਵਾਸ ਕਰੋ ਕਿ ਯਿਸੂ ਮਸੀਹ ਤੁਹਾਡੇ ਪਾਪਾਂ ਦਾ ਮੁਕਤੀਦਾਤਾ ਹੈ ; 
3. ਵਿਸ਼ਵਾਸ ਕਰੋ ਕਿ ਯਿਸੂ ਮਸੀਹ ਤੁਹਾਡੇ ਜੀਵਨ ਦਾ ਜੀਵਤ ਪ੍ਰਭੂ ਹੈ, ਉਸ ਨੂੰ ਪ੍ਰਭੂ ਵਾਂਗ ਪ੍ਰਵਾਨ ਕਰੋ ਅਤੇ ਹੁਣ ਤੋਂ ਬਾਅਦ ਯਿਸੂ ਨੂੰ ਇਜ਼ਾਜ਼ਤ ਦੇਵੋ ਕਿ ਉਹ ਤੁਹਾਨੂੰ ਉਹ ਵਿਅਕਤੀ ਬਣਾ ਸਕੇ, ਜੋ ਉਹ ਚਾਹੁੰਦਾ ਹੈ। 
ਕੇਵਲ ਇਹ ਵਿਸ਼ਵਾਸ ਕਰਕੇ ਅਤੇ ਬੋਲਣ ਤੇ, ਤੁਸੀਂ ਆਪਣੇ ਪਾਪਾਂ ਤੋਂ ਮੁਆਫ਼ੀ ਅਤੇ ਮੁਕਤੀ ਪ੍ਰਾਪਤ ਕਰ ਸਕਦੇ ਹੋ , ਅਤੇ ਤੁਹਾਡੀ ਮੌਤ ਤੋਂ ਬਾਅਦ ਸਵਰਗ ਵਿੱਚ ਸਦਾ ਦੀ ਜ਼ਿੰਦਗੀ ਪ੍ਰਾਪਤ ਕਰ ਸਕਦੇ ਹੋ।

ਯਿਸੂ ਮਸੀਹ ਦੇ ਵਿਰੁੱਧ ਚੋਣ ਦਾ ਨਤੀਜਾ ਸਦਾ ਦਾ ਨਾਸ਼ ਹੈ

ਜੇਕਰ ਤੁਸੀਂ ਕੁਝ ਨਹੀਂ ਮੰਨਦੇ ਜਾਂ ਯਿਸੂ ਮਸੀਹ ਦੇ ਵਿਰੁੱਧ ਚੋਣ ਕਰਦੇ ਹੋ, ਤੁਸੀਂ ਆਪ ਹੀ ਪ੍ਰਮਾਤਮਾ ਦੇ ਵਿਰੁੱਧ ਚੋਣ ਕਰਦੇ ਹੋ। ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਆਪਣੇ ਪਾਪਾਂ ਨੂੰ ਦੂਰ ਕਰਨ ਲਈ ਯਿਸੂ ਦੀ ਲੋੜ ਨਹੀਂ ਹੈ, ਤਾਂ ਤੁਸੀਂ ਆਪਣੇ ਗੁਨਾਹਾਂ ਨਾਲ ਲਿੱਪਤ ਰੇਹ ਜਾਵੋਗੇ ਅਤੇ ਇਸ ਜੀਵਨ ਦੇ ਬਾਅਦ ਉਨ੍ਹਾਂ ਦਾ ਨਿਆਂ ਕੀਤਾ ਜਾਵੇਗਾ। ਨਤੀਜਾ ਪ੍ਰਮਾਤਮਾ ਦੇ ਬਗੈਰ ਭਿਆਨਕ ਅਨਾਦਿ ਭਵਿੱਖ ਹੋਵੇਗਾ ਅਤੇ ਸਵਰਗ ਦਾ ਕੋਈ ਪ੍ਰਵੇਸ਼ ਨਹੀਂ ਹੋਵੇਗਾ। ਇਸ ਨੂੰ ਚੰਗੀ ਤਰ੍ਹਾਂ ਸਮਝੋ!

ਚੋਣ ਸਮਾਂ ਰਹਿੰਦੇ ਹੀ ਕਰੋ 

ਚੋਣ ਤੁਹਾਡੇ ਉੱਤੇ ਹੈ: ਕੀ ਤੁਸੀਂ ਯਿਸੂ ਮਸੀਹ ਵਿੱਚ ਆਪਣੇ ਮੁਕਤੀਦਾਤਾ ਅਤੇ ਪ੍ਰਭੂ ਵਜੋਂ ਵਿਸ਼ਵਾਸ ਕਰਦੇ ਹੋ ਜਾਂ ਨਹੀਂ? ਸਵਰਗ ਜਾਣ ਦਾ ਕੋਈ ਹੋਰ ਰਸਤਾ ਨਹੀਂ ਹੈ। ਹੁਣ, ਧਰਤੀ ‘ਤੇ ਆਪਣੀ ਜ਼ਿੰਦਗੀ ਦੌਰਾਨ, ਹੀ ਆਪਣੇ ਮੰਨ ਬਣਾਉਣ ਦਾ ਸਮਾਂ ਹੈ। ਲੋਕ ਅਚਾਨਕ ਹੀ ਮਰ ਸਕਦੇ ਹਨ ਜਾਂ ਬੁੱਝ ਸਕਦੇ ਹਨ, ਜਿਸ ਨਾਲ ਸਮਾਂ ਨਹੀਂ ਰੇਹ ਜਾਂਦਾ ਕਿ ਉਹ ਯਿਸੂ ਮਸੀਹ ਵਿੱਚ ਵਿਸ਼ਵਾਸ ਕਰਨ ਅਤੇ ਉਸ ਦੀ ਮਾਫੀ ਮੰਗਣ ਲਈ ਇੱਕ ਠੋਸ ਫ਼ੈਸਲਾ ਕਰ ਸਕਣ। ਆਪਣੀ ਚੋਣ ਮੁਲਤਵੀ ਨਾ ਕਰੋ: ਅੱਜ ਤੁਹਾਡਾ ਦਿਨ ਹੈ।

ਜੇ ਤੁਸੀਂ ਪਹਿਲਾਂ ਸਰੋਤ ਦੇ ਤੌਰ ਤੇ ਪਰਮਾਤਮਾ ਦੇ ਸ਼ਬਦਾਂ ਨਾਲ ਵਧੇਰੇ ਡੂੰਘਾਈ ਨਾਲ ਜਾਣਕਾਰੀ ਪੜ੍ਹਨਾ ਚਾਹੁੰਦੇ ਹੋ…

ਫੁੱਲਾਂ ਤੋਂ ਵੱਧ

ਜੇ ਤੁਸੀਂ ਪਹਿਲਾਂ ਹੀ ਸਭ ਤੋਂ ਵਧੀਆ ਵਿਕਲਪ ਚੁਣਨ ਲਈ ਆਪਣਾ ਮਨ ਬਣਾ ਲਿਆ ਹੈ ।।।

ਕਾਰਵਾਈ ਲਈ ਤਿਆਰ

ਤੁਹਾਨੂੰ ਸਰਵੋਤਮ ਦੀਆਂ ਕਾਮਨਾਵਾਂ!

ਜੇ ਤੁਸੀਂ ਪੜ੍ਹਨਾ ਨਹੀਂ ਚਾਹੁੰਦੇ ਹੋ, ਤਾਂ ਰੱਬ ਤੁਹਾਨੂੰ ਇਸ ਵਰਤਮਾਨ ਜਿੰਦਗੀ ਵਿਚ ਬਰਕਤ ਦੇਵੇ, ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਦੇਵੇ!

ਪਰ, ਅਸੀਂ ਇਹ ਵੀ ਆਸ ਕਰਦੇ ਹਾਂ ਕਿ ਪਰਮਾਤਮਾ ਆਪ ਮੌਤ ਦੇ ਬਾਅਦ ਲਈ ਤੁਹਾਡੇ ਦਿਲ ਵਿਚ ਕੰਮ ਕਰੇਗਾ: ਤੁਹਾਨੂੰ ਗੁਨਾਹ ਅਤੇ ਸਜ਼ਾ ਦੇ ਵਿਪਰੀਤ ਮੰਨਾ ਲਵੇਗਾ। ਪ੍ਰਮਾਤਮਾ ਦਾ ਪਿਆਰ ਇੱਕ ਚੁੰਬਕ ਵਾਂਗ ਤੁਹਾਨੂੰ ਉਸ ਵੱਲ ਆਕਰਸ਼ਿਤ ਕਰੇ! ਹਾਲਾਂਕਿ ਉਹ ਤੁਹਾਨੂੰ ਕਦੇ ਵੀ ਆਪਣੇ ਮੁਕਤੀਦਾਤਾ ਅਤੇ ਪ੍ਰਭੂ ਵਜੋਂ ਯਿਸੂ ਮਸੀਹ ਦੀ ਚੋਣ ਕਰਨ ਲਈ ਮਜਬੂਰ ਨਹੀਂ ਕਰਦਾ, ਤੁਹਾਡੇ ਸਾਰੇ ਜੀਵਣ ਵਿੱਚ ਪਰਮਾਤਮਾ ਤੁਹਾਡੇ ਵੱਲ ਵੱਦਗਾ ਅਤੇ ਤੁਹਾਡੇ ਉਸ ਵੱਲ  ਆਉਣ ਦੀ ਉਮੀਦ ਰੱਖੇਗਾ।

ਲੋੜ ਪੈਣ ਤੇ ਇਹ ਇੱਕ ਵਾਕ ਦੀ ਪ੍ਰਾਰਥਨਾ ਨੂੰ ਮਨ ਵਿੱਚ ਰੱਖੋ :

ਪ੍ਰਭੂ ਯਿਸੂ, ਪ੍ਰਮਾਤਮਾ ਦੇ ਪੁੱਤਰ, ਮੇਰੇ ਪਾਪਾਂ ਨੂੰ ਮਾਫ਼ ਕਰ ਅਤੇ ਮੇਰੀ ਰੂਹ ਨੂੰ ਬੱਚਾ

ਰੱਬ ਤੁਹਾਡੇ ਜੀਵਨ ਵਿਚ ਤੁਹਾਨੂੰ ਬਰਕਤ ਦੇਵੇ!

Facebook Twitter