ਰੁਕਾਵਟ

ਰੁਕਾਵਟ

ਪ੍ਰਮਾਤਮਾ ਪਵਿੱਤਰ ਅਤੇ ਧਰਮੀ ਹੈ ਇਸਦਾ ਇਹ ਵੀ ਮਤਲਬ ਹੈ ਕਿ ਉਹ ਉਸਦੀ ਮੌਜੂਦਗੀ ਵਿੱਚ ਭ੍ਰਿਸ਼ਟ ਚੀਜ਼ ਦੀ ਆਗਿਆ ਨਹੀਂ ਦੇ ਸਕਦ [1]।

ਅਲੱਗ ਹੋਣਾ

ਕਿਉਂਕਿ ਪਰਮਾਤਮਾ ਪਵਿੱਤਰ ਹੈ, ਇਸ ਦਾ ਭਾਵ ਹੈ ਕਿ ਸਾਡੇ ਅਤੇ ਉਸਦੇ ਵਿਚਕਾਰ ਇੱਕ ਰੁਕਾਵਟ ਹੈ। ਬਾਈਬਲ ਵਿਚ ਸਾਡੇ ਜੀਵਨ ਦੀਆਂ ਸਾਰੀਆਂ ਗਲਤੀਆਂ ਨੂੰ “ਪਾਪ” ਆਖਿਆ ਗਿਆ ਹੈ, ਅਤੇ “ਪਾਪ” ਹੀ ਉਹ ਸਮੱਸਿਆ ਹੈ ਜੋ ਸਾਨੂੰ ਪ੍ਰਮਾਤਮਾ ਤੋਂ ਦੂਰ ਕਰਦੀ ਹੈ [2] ਹੁਣੇ ਵੀ, ਅਤੇ ਧਰਤੀ ਉੱਤੇ ਇਸ ਜੀਵਨ ਦੇ ਬਾਅਦ ਵੀ [3]।

ਕੌਣ ਇਮਾਨਦਾਰੀ ਨਾਲ ਕਹਿ ਸਕਦਾ ਹੈ ਕਿ ਉਸਨੇ ਕਦੇ ਵੀ ਜ਼ਿੰਦਗੀ ਵਿੱਚ ਕੁਝ ਗਲਤ ਨਹੀਂ ਕੀਤਾ [4]? ਜਦੋਂ ਪ੍ਰਮਾਤਮਾ ਸਾਡੇ ਜੀਵਨਾਂ ਦਾ ਨਿਆਂ ਕਰਦਾ ਹੈ ਤਾਂ ਛੋਟੇ ਤੋਂ ਛੋਟਾ ਪਾਪ ਸਾਨੂੰ ਦੋਸ਼ੀ ਠਹਿਰਾਉਣ ਲਈ ਕਾਫੀ ਹੈ [5]।

ਇਹ ਕਠੋਰ ਸੁਨੇਹਾ ਹੈ: ਇਹ ਸਭ ਜਾਣਦੇ ਹੋਏ, ਕੋਈ ਸਵਰਗ ਵਿਚ ਪਰਮਾਤਮਾ ਦੇ ਨਾਲ ਅਨੰਤਤਾ ਕਿਵੇਂ ਬਿਤਾ ਸਕਦਾ ਹੈ? ਅਤੇ ਫਿਰ ਵੀ ਉਹ ਸਵਰਗ ਹੀ ਹੈ ਜਿਥੇ ਅਸੀਂ ਸਾਰੇ ਮਰਨ ਉਪਰੰਤ ਜਾਣਾ ਚਾਹੁੰਦੇ ਹਾਂ।

ਚੰਗਾ ਜੀਵਨ?

ਤੁਸੀਂ ਕਹਿ ਸਕਦੇ ਹੋ: “ਜ਼ਰਾ ਰੁਕੋ, ਮੈਂ ਇੰਨਾ ਬੁਰਾ ਨਹੀਂ ਹਾਂ! ਠੀਕ ਹੈ, ਮੈਂ ਆਪਣੀ ਜ਼ਿੰਦਗੀ ਵਿਚ ਕੁਝ ਗ਼ਲਤ ਕੀਤਾ , ਪਰ ਮੈਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਕੀਤੀਆਂ, ਸੋ ਮੈਂ ਜ਼ਰੂਰ ਤੱਰ ਜਾਵਾਂਗਾ, ਯਾਂ ਨਹੀਂ? ”

ਠੀਕ ਹੈ, ਉਹ ਲੋਕ ਜਿਹੜੇ ਸੋਚਦੇ ਹਨ ਕਿ ਉਹ ਅਸਲ ਵਿੱਚ ਇੰਨੇ ਬੁਰੇ ਨਹੀਂ ਹਨ , ਫਿਰ ਵੀ ਉਨ੍ਹਾਂ ਨੇ ਪਾਪ ਕੀਤਾ ਹੁੰਦਾ  ਹੈ। ਇੱਕ ਛੋਟਾ ਜਿਹਾ ਝੂਠ ਜਾਂ ਬੁਰਾ ਵਿਚਾਰ ਵੀ ਬਰਾਬਰ ਦਾ ਪਾਪ ਹੈ। ਸੱਚਮੁੱਚ ਦੇ ਬਹੁਤ ਮਾੜੇ ਵਿਹਾਰ ਜਾਂ ਅਪਰਾਧ ਦੀ ਤਾਂ ਗੱਲ ਹੀ ਛੱਡ ਦੋ। ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਇੰਨੇ ਬੁਰੇ ਨਹੀਂ ਹੋ, ਆਪਣੇ ਨਾਲ ਝੂਠ ਨਾ ਬੋਲੋ: ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਆਪਣੀਆਂ ਜ਼ਿੰਦਗੀਆਂ ਵਿੱਚ ਕੀ ਗਲਤ ਕੀਤਾ ਸੀ ਅਤੇ ਕੋਈ ਵੀ ਮੁਕੰਮਲ ਨਹੀਂ ਹੈ [6]।

ਸਵਰਗ ਨਹੀਂ ਕਮਾਇਆ ਜਾ ਸਕਦਾ

ਤੁਸੀਂ ਕਹਿ ਸਕਦੇ ਹੋ: “ਠੀਕ ਹੈ, ਮੈਂ ਸੰਪੂਰਨ ਨਹੀਂ ਹਾਂ, ਪਰ ਮੈਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਕੀਤੀਆਂ”। ਬੇਸ਼ੱਕ ਜ਼ਿੰਦਗੀ ਵਿਚ ਚੰਗੀਆਂ ਚੀਜ਼ਾਂ ਕਰਨਾਂ ਬਹੁਤ ਵਧੀਆ ਹੈ [7]। ਕੇਵਲ: ਉਹ ਚੰਗੇ ਕੰਮ ਕਦੇ ਵੀ ਤੁਹਾਡੇ ਆਪਣੇ ਪਾਪਾਂ ਨੂੰ ਕਦੀ ਨਹੀਂ ਹਟਾ ਸਕਦੇ [8]। ਅਸੀਂ ਸਵਰਗ ਵਿਚ ਜਗ੍ਹਾ ਹਾਸਲ ਕਰਨ ਲਈ ਚੰਗੇ ਅੰਕ ਪ੍ਰਾਪਤ ਨਹੀਂ ਕਰ ਸਕਦੇ । ਇਸ ਲਈ ਕੋਈ ਵੀ ਸਵਰਗ ਵਿੱਚ ਇਸ ਗੱਲ ਦਾ ਮਾਂਣ ਨਹੀਂ ਕਰ ਸਕਦਾ। ਇਸੇ ਲਈ ਪ੍ਰਭੂ ਯਿਸੂ ਨੇ ਇਹ ਆਖਿਆ ਸੀ ਕਿ ਸਾਨੂੰ ਏਹ ਚੀਜ਼ ਕਰਨੀ ਚਾਹੀਦੀ ਹੈ: ਉਸ ਪ੍ਰਮਾਤਮਾ ਤੇ ਵਿਸ਼ਵਾਸ ਕਰੋ, ਕਿਉਂਕਿ ਕੇਵਲ ਉਹ ਹੀ ਸਾਡੇ ਪਾਪਾਂ ਲਈ ਸਾਨੂੰ ਮੁਆਫ਼ੀ ਦੇ ਸਕਦਾ ਹੈ [9]। 

ਉਮੀਦ ਹੈ

ਪੜ੍ਹਦੇ ਰਹੋ, ਕਿਉਂਕਿ ਤੁਹਾਡੇ ਪਾਪਾਂ ਦੀ ਸਮੱਸਿਆ ਨੂੰ ਹੱਲ ਕਰਨ ਦੀ ਉਮੀਦ ਹੈ [10]!

ਜਾਰੀ ਰੱਖੋ: ਤੁਸੀਂ ਸਿਰਫ ਇੱਕ ਵਾਰ ਹੀ ਰਹਿੰਦੇ ਹੋ

 

[1]

ਯਹੋਵਾਹ ਜਿਹਾ ਪਵਿੱਤਰ ਕੋਈ ਨਹੀਂ, ਤੇਰੇ ਬਿਨਾ ਕੋਈ ਨਹੀਂ, ਕੋਈ ਚਟਾਨ ਸਾਡੇ ਪਰਮੇਸ਼ੁਰ ਜਿਹੀ ਨਹੀਂ। ੧ ਸਮੂਏਲ 2:2 POV-BSI
 
ਤੁਸੀਂ ਯਹੋਵਾਹ ਸਾਡੇ ਪਰਮੇਸ਼ੁਰ ਦੀ ਬਜ਼ੁਰਗੀ ਕਰੋ, ਅਤੇ ਉਹ ਦਿਆਂ ਚਰਨਾਂ ਦੀ ਚੌਂਕੀ ਉੱਤੇ ਮੱਥਾ ਟੇਕੋ, ਉਹ ਪਵਿੱਤਰ ਹੈ।। ਜ਼ਬੂਰਾਂ ਦੀ ਪੋਥੀ 99:5 POV-BSI
 
ਪਰ ਸੈਨਾ ਦਾ ਯਹੋਵਾਹ ਨਿਆਉਂ ਵਿੱਚ ਉੱਚਾ ਕੀਤਾ ਜਾਂਦਾ ਹੈ, ਅਤੇ ਪਵਿੱਤ੍ਰ ਪਰਮੇਸ਼ੁਰ ਧਰਮ ਵਿੱਚ ਆਪਣੇ ਆਪ ਨੂੰ ਪਵਿੱਤ੍ਰ ਵਿਖਾਉਂਦਾ ਹੈ। ਯਸਾਯਾਹ 5:16 POV-BSI
 
ਮੈਂ ਤਾਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਇਸਰਾਏਲ ਦਾ ਪਵਿੱਤਰ ਪੁਰਖ, ਤੇਰਾ ਬਚਾਉਣ ਵਾਲਾ ਹਾਂ, ਮੈਂ ਮਿਸਰ ਨੂੰ ਤੇਰੀ ਚੱਟੀ ਲਈ ਠਹਿਰਾਇਆ ਹੈ, ਕੂਸ਼ ਅਤੇ ਸਬਾ ਤੇਰੇ ਵਟਾਂਦਰੇ ਵਿੱਚ।ਯਸਾਯਾਹ 43:3 POV-BSI
 
ਕੀ ਤੂੰ ਆਦ ਤੋਂ ਨਹੀਂ, ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੇਰੇ ਪਵਿੱਤਰ ਪੁਰਖ? ਅਸੀਂ ਨਹੀਂ ਮਰਾਂਗੇ। ਹੇ ਯਹੋਵਾਹ, ਤੈਂ ਓਹਨਾਂ ਨੂੰ ਨਿਆਉਂ ਲਈ ਠਹਿਰਾਇਆ ਹੈ, ਅਤੇ ਹੇ ਚਟਾਨ, ਤੈਂ ਓਹਨਾਂ ਨੂੰ ਸੁਧਾਰਨ ਲਈ ਥਾਪਿਆ ਹੈ। ਤੂੰ ਜਿਹ ਦੀਆਂ ਅੱਖਾਂ ਬਦੀ ਦੇ ਵੇਖਣ ਨਾਲੋਂ ਸ਼ੁੱਧ ਹਨ, ਜੋ ਅਨ੍ਹੇਰ ਉੱਤੇ ਨਿਗਾਹ ਨਹੀਂ ਰੱਖ ਸੱਕਦਾ, ਤੂੰ ਛਲੀਆਂ ਉੱਤੇ ਨਿਗਾਹ ਕਿਉਂ ਰੱਖਦਾ ਹੈਂ? ਤੂੰ ਕਿਉਂ ਚੁੱਪ ਰਹਿੰਦਾ ਹੈਂ ਜਦ ਦੁਸ਼ਟ ਉਹ ਨੂੰ ਨਿਗਲ ਲੈਂਦਾ ਹੈ, ਜੋ ਉਸ ਤੋਂ ਧਰਮੀ ਹੈ? ਹਬੱਕੂਕ 1:12-13 POV-BSI
 
ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤ੍ਰ ਆਤਮਾ ਤੇਰੇ ਉੱਪਰ ਆਵੇਗਾ ਅਰ ਅੱਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤ੍ਰ ਅਤੇ ਪਰਮੇਸ਼ੁਰ ਦਾ ਪੁੱਤ੍ਰ ਕਹਾਵੇਗਾ ਲੂਕਾ 1:35 POV-BSI
 
ਅਤੇ ਓਹ ਚਾਰੇ ਜੰਤੂ ਜਿਨ੍ਹਾਂ ਵਿੱਚੋਂ ਹਰੇਕ ਦੇ ਛੇ ਛੇ ਖੰਭ ਹਨ ਦੁਆਲਿਓਂ ਅਤੇ ਅੰਦਰੋਂ ਅੱਖੀਆਂ ਨਾਲ ਭਰੇ ਹੋਏ ਹਨ ਅਤੇ ਓਹ ਰਾਤ ਦਿਨ ਇਹ ਕਹਿਣ ਤੋਂ ਸਾਹ ਨਹੀਂ ਲੈਂਦੇ, – ਪਵਿੱਤਰ, ਪਵਿੱਤਰ, ਪਵਿੱਤਰ ਹੈ ਪ੍ਰਭੁ ਪਰਮੇਸ਼ੁਰ, ਸਰਬ ਸ਼ਕਤੀਮਾਨ, ਜਿਹੜਾ ਹੈਸੀ ਅਤੇ ਹੈ ਅਤੇ ਆਉਣ ਵਾਲਾ ਹੈ !।। ਪਰਕਾਸ਼ ਦੀ ਪੋਥੀ 4:8 POV-BSI
 
[2]
 
ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਡੇ ਵਿੱਚ, ਅਤੇ ਤੁਹਾਡੇ ਪਰਮੇਸ਼ੁਰ ਵਿੱਚ ਜੁਦਾਈ ਪਾ ਦਿੱਤੀ ਹੈ, ਅਤੇ ਤੁਹਾਡੇ ਪਾਪਾਂ ਨੇ ਉਹ ਦਾ ਮੂੰਹ ਤੁਹਾਥੋਂ ਲੁਕਾ ਦਿੱਤਾ ਹੈ, ਭਈ ਉਹ ਨਾ ਸੁਣੇ। ਯਸਾਯਾਹ 59:2 POV-BSI
 
[3]
 

ਪਾਪ ਦੀ ਮਜੂਰੀ ਤਾਂ ਮੌਤ ਹੈ ਪਰ ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ।। ਰੋਮੀਆਂ ਨੂੰ 6:23 POV-BSI

ਤਦ ਕਾਮਨਾ ਜਾਂ ਗਰਭਣੀ ਹੋਈ ਤਾਂ ਪਾਪ ਨੂੰ ਜਣਦੀ ਹੈ, ਅਤੇ ਪਾਪ ਜਾਂ ਪੂਰੇ ਵਿੱਤ ਨੂੰ ਪੁੱਜਦਾ ਹੈ ਤਾਂ ਮੌਤ ਨੂੰ ਜਨਮ ਦਿੰਦਾ ਹੈ ਯਾਕੂਬ 1:15 POV-BSI

ਇਸ ਲਈ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ ਰੋਮੀਆਂ ਨੂੰ 5:12 POV-BSI

ਇਸ ਲਈ ਕਿ ਜਿਵੇਂ ਪਾਪ ਨੇ ਮੌਤ ਨਾਲ ਰਾਜ ਕੀਤਾ ਤਿਵੇਂ ਕਿਰਪਾ ਭੀ ਯਿਸੂ ਮਸੀਹ ਸਾਡੇ ਪ੍ਰਭੁ ਦੇ ਵਸੀਲੇ ਨਾਲ ਸਦੀਪਕ ਜੀਵਨ ਦੇ ਲਈ ਧਰਮ ਦੇ ਰਾਹੀਂ ਰਾਜ ਕਰੇ।। ਰੋਮੀਆਂ ਨੂੰ 5:21 POV-BSI

ਵੇਖੋ, ਸਾਰੀਆਂ ਜਾਨਾਂ ਮੇਰੀਆਂ ਹਨ। ਜੇਹੀ ਪਿਉ ਦੀ ਜਾਨ, ਵੈਸੀ ਹੀ ਪੁੱਤ੍ਰ ਦੀ ਜਾਨ ਵੀ ਮੇਰੀ ਹੈ। ਜਿਹੜੀ ਜਾਨ ਪਾਪ ਕਰਦੀ ਹੈ ਉਹੀ ਮਰੇਗੀ।। ਹਿਜ਼ਕੀਏਲ 18:4 POV-BSI

ਜਿਹੜੀ ਜਾਨ ਪਾਪ ਕਰਦੀ ਹੈ, ਉਹੀ ਮਰੇਗੀ। ਪੁੱਤ੍ਰ ਪਿਉ ਦੀ ਬਦੀ ਨਾ ਚੁੱਕੇਗਾ, ਨਾ ਪਿਉ ਪੁੱਤ੍ਰ ਦੀ ਬਦੀ ਚੁੱਕੇਗਾ। ਧਰਮੀ ਦਾ ਧਰਮ ਉਹ ਦੇ ਲਈ ਹੋਵੇਗਾ ਅਤੇ ਦੁਸ਼ਟੀ ਦਾ ਦੁਸ਼ਟ ਉਹ ਦੇ ਉੱਤੇ।। ਹਿਜ਼ਕੀਏਲ 18:20 POV-BSI

ਉਹ ਨੇ ਤੁਹਾਨੂੰ ਵੀ ਜਾਂ ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਦੇ ਕਾਰਨ ਮੁਰਦੇ ਸਾਓ ਜਿਵਾਲਿਆ ਅਫ਼ਸੀਆਂ ਨੂੰ 2:1 POV-BSI

[4]
 
ਪਰ ਸੈਨਾ ਦਾ ਯਹੋਵਾਹ ਨਿਆਉਂ ਵਿੱਚ ਉੱਚਾ ਕੀਤਾ ਜਾਂਦਾ ਹੈ, ਅਤੇ ਪਵਿੱਤ੍ਰ ਪਰਮੇਸ਼ੁਰ ਧਰਮ ਵਿੱਚ ਆਪਣੇ ਆਪ ਨੂੰ ਪਵਿੱਤ੍ਰ ਵਿਖਾਉਂਦਾ ਹੈ। ਯਸਾਯਾਹ 5:16 POV-BSI

ਧਰਤੀ ਉੱਤੇ ਅਜਿਹਾ ਸਚਿਆਰ ਆਦਮੀ ਤਾਂ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ। ਉਪਦੇਸ਼ਕ ਦੀ ਪੋਥੀ 7:20 POV-BSI

ਓਹ ਸੱਭੇ ਕੁਰਾਹੇ ਪੈ ਗਏ, ਓਹ ਸਭ ਦੇ ਸਭ ਭਰਿਸ਼ਟ ਹੋ ਗਏ ਹਨ। ਕੋਈ ਭਲਾ ਕਰਨ ਵਾਲਾ ਨਹੀਂ – ਇੱਕ ਵੀ ਨਹੀਂ!।। ਜ਼ਬੂਰਾਂ ਦੀ ਪੋਥੀ 14:3 POV-BSI

ਓਹ ਸੱਭੇ ਕੁਰਾਹੇ ਪੈ ਗਏ ਹਨ, ਓਹ ਸਭ ਦੇ ਸਭ ਫਿਰ ਗਏ ਹਨ, ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ!।। ਜ਼ਬੂਰਾਂ ਦੀ ਪੋਥੀ 53:3 POV-BSI

ਵੇਖ, ਮੈਂ ਬਦੀ ਵਿੱਚ ਜੰਮਿਆਂ, ਅਤੇ ਪਾਪ ਵਿੱਚ ਮੇਰੀ ਮਾਤਾ ਨੇ ਮੈਨੂੰ ਕੁੱਖ ਵਿੱਚ ਲਿਆ।। ਵੇਖ, ਤੂੰ ਅੰਦਰਲੀ ਸੱਚਿਆਈ ਚਾਹੁੰਦਾ ਹੈਂ, ਅਤੇ ਗੁਪਤ ਮਨ ਵਿੱਚ ਮੈਨੂੰ ਬੁੱਧੀ ਸਿਖਾਵੇਂਗਾ। ਜ਼ਬੂਰਾਂ ਦੀ ਪੋਥੀ 51:5-6 POV-BSI

ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ ਰੋਮੀਆਂ ਨੂੰ 3:23 POV-BSI

ਉਹ ਆਪ ਚਾਨਣ ਤਾਂ ਨਹੀਂ ਸੀ ਪਰ ਉਹ ਚਾਨਣ ਉੱਤੇ ਸਾਖੀ ਦੇਣ ਆਇਆ ਸੀ ਯੂਹੰਨਾ 1:8 POV-BSI

[5]

ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਹਰੇਕ ਜੋ ਆਪਣੇ ਭਰਾ ਉੱਤੇ ਕ੍ਰੋਧ ਕਰੇ ਉਹ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਅਤੇ ਜਿਹੜਾ ਆਪਣੇ ਭਰਾ ਨੂੰ ਗਾਲ ਦੇਵੇ ਉਹ ਸਭਾ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਪਰ ਜਿਹੜਾ ਕਹੇ “ਮੂਰਖਾ” ਉਹ ਅਗਨ ਦੇ ਨਰਕ ਦੀ ਸਜ਼ਾ ਦੇ ਲਾਇਕ ਹੋਵੇਗਾ ਮੱਤੀ 5:22 POV-BSI

ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਭਈ ਤੂੰ ਜ਼ਨਾਹ ਨਾ ਕਰ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ ਮੱਤੀ 5:27-28 POV-BSI

[6]

ਜੇ ਆਖੀਏ ਭਈ ਅਸੀਂ ਪਾਪੀ ਨਹੀਂ ਹਾਂ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸਚਿਆਈ ਸਾਡੇ ਵਿੱਚ ਹੈ ਨਹੀਂ ੧ ਯੂਹੰਨਾ 1:8 POV-BSI

[7]

ਇਹ ਬਚਨ ਸਤ ਹੈ ਅਤੇ ਮੈਂ ਇਹੋ ਚਾਹੁੰਦਾ ਹਾਂ ਜੋ ਤੂੰ ਇਨ੍ਹਾਂ ਗੱਲਾਂ ਦੇ ਵਿਖੇ ਪਕਿਆਈ ਨਾਲ ਬੋਲਿਆ ਕਰੇਂ ਭਈ ਜਿਨ੍ਹਾਂ ਪਰਮੇਸ਼ੁਰ ਦੀ ਪਰਤੀਤ ਕੀਤੀ ਹੈ ਓਹ ਸ਼ੁਭ ਕਰਮ ਕਰਨ ਵਿੱਚ ਚਿੱਤ ਲਾਉਣ । ਏਹ ਗੱਲਾਂ ਭਲੀਆਂ ਅਤੇ ਮਨੁੱਖਾਂ ਲਈ ਗੁਣਕਾਰ ਹਨ ਤੀਤੁਸ ਨੂੰ 3:8 POV-BSI

[8]

ਕਿਉਂ ਜੋ ਤੁਸੀਂ ਕਿਰਪਾ ਤੋਂ ਨਿਹਚਾ ਦੇ ਰਾਹੀਂ ਬਚਾਏ ਗਏ ਅਤੇ ਇਹ ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ੁਰ ਦੀ ਬਖ਼ਸ਼ੀਸ਼ ਹੈ ਇਹ ਕਰਨੀਆਂ ਤੋਂ ਨਹੀਂ ਅਜਿਹਾ ਨਾ ਹੋਵੇ ਭਈ ਕੋਈ ਘੁਮੰਡ ਕਰੇ ਅਫ਼ਸੀਆਂ ਨੂੰ 2:8-9 POV-BSI

ਹੁਣ ਜਿਹੜਾ ਕੰਮ ਕਰਦਾ ਹੈ ਉਹ ਦੀ ਮਜੂਰੀ ਬਖ਼ਸ਼ੀਸ ਨਹੀਂ ਸਗੋਂ ਹੱਕ ਗਿਣੀਦੀ ਹੈ ਪਰ ਜਿਹੜਾ ਕੰਮ ਨਾ ਕਰੇ ਕੇ ਉਸ ਉੱਤੇ ਨਿਹਚਾ ਕਰਦਾ ਹੈ ਜੋ ਕੁਧਰਮੀ ਨੂੰ ਧਰਮੀ ਠਹਿਰਾਉਂਦਾ ਹੈ ਉਹ ਦੀ ਨਿਹਚਾ ਧਰਮ ਗਿਣੀਦੀ ਹੈ ਰੋਮੀਆਂ ਨੂੰ 4:4-5 POV-BSI

ਪਰ ਜਾਂ ਸਾਡੇ ਮੁਕਤੀ ਦਾਤਾ ਪਰਮੇਸ਼ੁਰ ਦੀ ਦਿਆਲਗੀ ਅਤੇ ਪ੍ਰੇਮ ਜੋ ਮਨੁੱਖਾਂ ਨਾਲ ਸੀ ਪਰਗਟ ਹੋਇਆ ਤਾਂ ਉਸ ਨੇ ਉਨ੍ਹਾਂ ਦੇ ਧਰਮ ਦੇ ਕਰਮਾਂ ਕਰਕੇ ਨਹੀਂ ਜੋ ਅਸਾਂ ਕੀਤੇ ਸਗੋਂ ਆਪਣੇ ਰਹਿਮ ਦੇ ਅਨੁਸਾਰ ਨਵੇਂ ਜਨਮ ਦੇ ਅਸ਼ਨਾਨ ਅਤੇ ਪਵਿੱਤਰ ਆਤਮਾ ਦੇ ਨਵੇਂ ਬਣਾਉਣ ਦੇ ਵਸੀਲੇ ਨਾਲ ਸਾਨੂੰ ਬਚਾਇਆ ਤੀਤੁਸ ਨੂੰ 3:4-5 POV-BSI

[9]

ਤਾਂ ਉਨ੍ਹਾਂ ਉਸ ਨੂੰ ਆਖਿਆ ਕਿ ਪਰਮੇਸ਼ੁਰ ਦੇ ਕੰਮ ਕਰਨ ਨੂੰ ਅਸੀਂ ਕੀ ਕਰੀਏ? ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਪਰਮੇਸ਼ੁਰ ਦਾ ਕੰਮ ਇਹ ਹੈ ਕਿ ਜਿਸ ਨੂੰ ਉਨ ਭੇਜਿਆ ਹੈ ਉਸ ਉੱਤੇ ਤੁਸੀਂ ਨਿਹਚਾ ਕਰੋ ਯੂਹੰਨਾ 6:28-29 POV-BSI

ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ ਸੋ ਉਹ ਦੀ ਕਿਰਪਾ ਨਾਲ ਉਸ ਨਿਸਤਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ ਓਹ ਮੁਖ਼ਤ ਧਰਮੀ ਗਿਣੇ ਜਾਂਦੇ ਹਨ ਜਿਹ ਨੂੰ ਪਰਮੇਸ਼ੁਰ ਨੇ ਉਹ ਦੇ ਲਹੂ ਉੱਤੇ ਨਿਹਚਾ ਕਰਨ ਨਾਲ ਪ੍ਰਾਸਚਿੱਤ ਠਹਿਰਾਇਆ ਤਾਂ ਜੋ ਪਰਮੇਸ਼ੁਰ ਆਪਣੇ ਧਰਮ ਨੂੰ ਪਰਗਟ ਕਰੇ ਇਸ ਲਈ ਜੋ ਉਹ ਨੇ ਆਪਣੀ ਖਿਮਾ ਨਾਲ ਪਿੱਛਲੇ ਸਮੇਂ ਦੇ ਕੀਤੇ ਹੋਏ ਪਾਪਾਂ ਤੋਂ ਅੱਖੀਆਂ ਫੇਰ ਲਈਆਂ ਹਾਂ, ਇਸ ਵਰਤਮਾਨ ਸਮੇਂ ਵਿੱਚ ਭੀ ਆਪਣੇ ਧਰਮ ਨੂੰ ਪਰਗਟ ਕਰੇ ਤਾਂ ਜੋ ਉਹ ਆਪ ਧਰਮੀ ਰਹੇ ਅਤੇ ਨਾਲੇ ਉਹ ਨੂੰ ਧਰਮੀ ਠਹਿਰਾਵੇ ਜਿਹੜਾ ਯਿਸੂ ਉੱਤੇ ਨਿਹਚਾ ਕਰੇ।। ਰੋਮੀਆਂ ਨੂੰ 3:23-26 POV-BSI

[10]

ਪਾਪ ਦੀ ਮਜੂਰੀ ਤਾਂ ਮੌਤ ਹੈ ਪਰ ਪਰਮੇਸ਼ੁਰ ਦੀ ਬਖ਼ਸ਼ੀਸ਼ ਮਸੀਹ ਯਿਸੂ ਸਾਡੇ ਪ੍ਰਭੁ ਦੇ ਵਿੱਚ ਸਦੀਪਕ ਜੀਵਨ ਹੈ।। ਰੋਮੀਆਂ ਨੂੰ 6:23 POV-BSI