
ਪਿਆਸੇ ਫੁੱਲ
ਫੁੱਲਾਂ ਨੂੰ ਪਾਣੀ ਦੀ ਜ਼ਰੂਰਤ ਹੈ, ਹਰ ਕੋਈ ਜਾਣਦਾ ਹੈ ਪਰ ਕਈ ਵਾਰ ਅਸੀਂ, ਇਨਸਾਨ, ਪਿਆਸੇ ਫੁੱਲਾਂ ਵਾਂਗ ਮਹਿਸੂਸ ਕਰ ਸਕਦੇ ਹਾਂ।
ਕੀ ਤੁਹਾਡਾ ਜੀਵਨ ਕੁਜ ਏਸ ਤਰਹ ਦਾ ਹੈ….
- ਵੱਡੇ ਹੋਵੋ।।।
- ਸਕੂਲਅਤੇ ਸਿੱਖਿਆ ਮੁਕੰਮਲ ਕਰੋ ਜਾਂ ਨਾ ।।।
- ਆਪਣੀ ਜ਼ਿੰਦਗੀ ਦੇ ਪਿਆਰ ਦੀ ਤਲਾਸ਼ ਕਰਨਾ ।।।
- ਸ਼ਾਇਦ ਉਸ ਨੂੰ ਲੱਭਣ ਲਈ ਇੰਨਾ ਖੁਸ਼ਕਿਸਮਤ ਹੋਵੇ ।।।
- ਬੱਚੇ ਕਰੋ ਜਾਂ ਨਹੀਂ ।।।
- ਰੁਜ਼ਾਨਾ ਦੇ ਜੀਵਨ ਵਿਚ ਰੁੱਝੇ ਰਹੋ ਅਤੇ ਇਸ ਸਮੇਂ ਦੌਰਾਨ ਬੁੱਢੇ ਹੋ ਜਾਂਦੇ ਹੋ ।।।
- ਰਿਟਾਇਰ ਹੋ ਜਾਣ ਤਕ ਕੰਮ ਕਰਦੇ ਹੋ ।।।
- ਬੁਢਾਪੇ ਵਿਚ ਘੁੰਮਣ-ਫਿਰਨ ਜਾਂ ਘਰਾਂ ਦਾ ਆਨੰਦ ਮਾਣੋ ।।।
।।। ਅਤੇ ਫਿਰ ਜ਼ਿੰਦਗੀ ਖ਼ਤਮ ਹੋ ਗਈ?
ਹੋ ਸਕਦਾ ਹੈ ਕਿ ਤੁਸੀਂ ਆਪਣੇ ਖੁਦ ਦੇ ਜੀਵਨ ਤੋਂ ਚੀਜ਼ਾਂ ਨੂੰ ਪਛਾਣੋ, ਹੋ ਸਕਦਾ ਹੈ ਕਿ ਨਾਂ ਪਛਾਣੋ, ਕਿਓਂਕੀ ਆਖਿਰਕਾਰ ਏਹ ਇਕ ਉਦਾਹਰਣ ਹੀ ਹੈ।
ਤੁਹਾਡੀ ਜ਼ਿੰਦਗੀ ਦੀ ਕਾਰਗੁਜ਼ਾਰੀ ਕੁਜ ਵੀ ਹੋਏ, ਇਹ ਵਿਚਾਰ ਤੁਹਾਡੇ ਦਿਮਾਗ ਵਿੱਚ ਕਦੀ ਜੁਰੂਰ ਅਯਾ ਹੋਵੇਗਾ: “ਕੀ ਜੀਵਨ ਵਿਚ ਏਹ ਸਭ ਕੁਝ ਹੀ ਹੈ?”
ਨਹੀਂ: ਜ਼ਿੰਦਗੀ ਵਿਚ ਹੋਰ ਵੀ ਬਹੁਤ ਕੁਝ ਹੈ !
ਮਸ਼ਹੂਰ ਫ਼ਿਲਾਸਫ਼ਰ ਬਲੇਸ ਪਾਸਕਲ ਨੇ ਆਪਣੀ ਪੁਸਤਕ ‘ਪੇਨਸੇਜ਼’ ਵਿਚ ਲਿਖਿਆ :
“ਇਸ ਤਰਸ ਅਤੇ ਇਸ ਬੇਬੱਸੀ ਦਾ ਹੋਰ ਕੀ ਮਤਲਬ ਹੈ? ਕਿਸੇ ਸਮੇ ਆਦਮੀ ਵਿੱਚ ਇੱਕ ਸੱਚੀ ਖੁਸ਼ੀ ਸੀ, ਜਿਸ ਦੀ ਹੁਣ ਸਿਰਫ ਖਾਲੀ ਛਪਾਈ ਰਹਿ ਗਈ ਹੈ। ਜੇਹੜੀ ਮਦਤ ਉਸਨੂੰ ਸਹੀ ਸ੍ਰੋਤ ਤੋਂ ਨਹੀਂ ਪ੍ਰਾਪਤ ਹੋਈ, ਮਨੁੱਖ ਉਸਨੂੰ ਆਲੇ-ਦੁਵਾਲੇ ਵਾਲੀ ਹਰ ਚੀਜ਼ ਵਿੱਚ ਲਬਣ ਦੀ ਵੇਅਰਥ ਕੋਸ਼ਿਸ਼ ਕਰਦਾ ਹੈ, ਪਰ ਲੱਬ ਨਹੀਂ ਪਾਉਂਦਾ, ਕਿਉਂਕਿ ਇਹ ਅਨੰਤ ਅਥਾਹ ਕੇਵਲ ਇਕ ਅਨੰਤ ਅਤੇ ਅਟੁੱਟ ਵਸਤੂ ਨਾਲ ਭਰਿਆ ਜਾ ਸਕਦਾ ਹੈ: ਕੇਵਲ “ਪ੍ਰਮਾਤਮਾ” ਦੁਆਰਾ। “
ਇਸ ਨੂੰ ਹੋਰ ਸੌਖਾ ਕਹਿਣ ਲਈ : ਤੁਸੀਂ ਆਪਣੀ ਜਿੰਦਗੀ ਵਿਚ ਸੰਪੂਰਨ ਹੋ ਸਕਦੇ ਹੋ ਅਤੇ ਸੱਚੀ ਖੁਸ਼ੀ ਪ੍ਰਾਪਤ ਕਰ ਸਕਦੇ ਹੋ ਕੇਵਲ ਤੱਦ, ਜਦੋਂ ਤੁਸੀਂ ਆਪਣੀ ਜ਼ਿੰਦਗੀ ਵਿਚ ਪ੍ਰਮਾਤਮਾ ਲਈ ਸਥਾਨ ਬਣਾਉਂਦੇ ਹੋ। ਪਰਮਾਤਮਾ ਤੁਹਾਨੂੰ ਉਸ ਨੂੰ ਜਾਣਨ ਨਾਲ ਭਰਪੂਰ ਬਣਾਉਣਾ ਪਸੰਦ ਕਰੇਗਾ!
ਸਾਫ ਠੰਡਾ ਪਾਣੀ
ਪ੍ਰਭੂ ਯਿਸੂ ਮਸੀਹ ਨੇ ਅੰਦਰੂਨੀ ਭੁੱਖ ਦੀ ਤੁਲਨਾ ਪਿਆਸੇ ਜਾਂ ਭੁੱਖੇ ਹੋਣ ਦੇ ਨਾਲ ਕੀਤੀ। ਉਹ ਹਰ ਇੱਕ ਵਿਅਕਤੀ ਨੂੰ ਉਸ ਕੋਲ ਆਉਣ ਲਈ ਸੱਦਾ ਦਿੰਦਾ ਹੈ ਜਿਸਦੇ ਜੀਵਨ ਵਿੱਚ ਅੰਦਰੂਨੀ ਤ੍ਰਾਸਨਾ ਜਾਂ ਭੁੱਖ ਹੋਵੇ [1]। ਅਤੇ ਨਾ ਕੇਵਲ ਉਹ ਤੁਹਾਡੀ ਰੂਹਾਨੀ ਪਿਆਸ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰੇਗਾ, ਬਲਕਿ ਉਹ ਚਾਹੁੰਦਾ ਹੈ ਕਿ ਤੁਹਾਡੇ ਕੋਲ ਭਰਪੂਰ ਜਿਵਾਂਕਰ ਸ਼ੀਤਲ ਜੱਲ ਹੋਵੇ, ਅਤੇ ਤੁਸੀਂ ਇਸ ਨੂੰ ਦੂਸਰਿਆਂ ਨਾਲ ਵੀ ਸਾਂਝਾ ਕਰ ਸਕਦੇ ਹੋਵੋ [2]। ਅਤੇ ਅਨੁਮਾਨ ਲਗਾਓ: ਇਹ ਜਿਵਾਂਕਰ ਸ਼ੀਤਲ ਜੱਲ ਮੁਫ਼ਤ ਲਈ ਵੀ ਹੈ [ 3]!
ਚੱਲੋ ਇਸ ਦੀ ਭਾਲ ਸ਼ੁਰੂ ਕਰੀਏ [4]!
[1]
ਨਾਸ ਹੋਣ ਵਾਲੇ ਭੋਜਨ ਦੇ ਲਈ ਮਿਹਨਤ ਨਾ ਕਰੋ ਸਗੋਂ ਉਸ ਭੋਜਨ ਲਈ ਜੋ ਸਦੀਪਕ ਜੀਉਣ ਤੀਕਰ ਰਹਿੰਦਾ ਹੈ ਜਿਹੜਾ ਮਨੁੱਖ ਦਾ ਪੁੱਤ੍ਰ ਤੁਹਾਨੂੰ ਦੇਵੇਗਾ ਕਿਉਂਕਿ ਪਿਤਾ ਪਰਮੇਸ਼ੁਰ ਨੇ ਉਸ ਉੱਤੇ ਮੋਹਰ ਕਰ ਦਿੱਤੀ ਹੈ ਯੂਹੰਨਾ 6:27 POV-BSI
ਯਿਸੂ ਨੇ ਉਨ੍ਹਾਂ ਨੂੰ ਆਖਿਆ, ਜੀਉਣ ਦੀ ਰੋਟੀ ਮੈਂ ਹਾਂ । ਜੋ ਮੇਰੇ ਕੋਲ ਆਉਂਦਾ ਹੈ ਉਹ ਮੂਲੋਂ ਭੁੱਖਾ ਨਾ ਹੋਵੇਗਾ ਅਤੇ ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਕਦੇ ਤਿਹਾਇਆ ਨਾ ਹੋਵੇਗਾ ਯੂਹੰਨਾ 6:35 POV-BSI
ਪਿਛਲੇ ਦਿਨ ਜਿਹੜਾ ਤਿਉਹਾਰ ਦਾ ਵੱਡਾ ਦਿਨ ਸੀ ਯਿਸੂ ਖੜਾ ਹੋਇਆ ਅਤੇ ਇਹ ਕਹਿ ਕੇ ਉੱਚੀ ਬੋਲਿਆ ਭਈ ਜੇ ਕੋਈ ਤਿਹਾਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ! ਯੂਹੰਨਾ 7:37 POV-BSI
[2]
ਪਰ ਜੋ ਕੋਈ ਮੇਰਾ ਦਿੱਤਾ ਹੋਇਆ ਜਲ ਪੀਏਗਾ ਸੋ ਸਦੀਪਕਾਲ ਤੀਕੁ ਕਦੇ ਤਿਹਾਇਆ ਨਾ ਹੋਵੇਗਾ ਬਲਕਿ ਉਹ ਜਲ ਜੋ ਮੈਂ ਉਹ ਨੂੰ ਦਿਆਂਗਾ ਉਹ ਦੇ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਅਨੰਤ ਜੀਉਣ ਤੀਕੁਰ ਉੱਛਲਦਾ ਰਹੇਗਾ ਯੂਹੰਨਾ 4:14 POV-BSI
ਜੋ ਕੋਈ ਮੇਰੇ ਉੱਤੇ ਨਿਹਚਾ ਕਰਦਾ ਹੈ ਲਿਖਤ ਅਨੁਸਾਰ ਅੰਮ੍ਰਿਤ ਜਲ ਦੀਆਂ ਨਦੀਆਂ ਉਹ ਦੇ ਅੰਦਰੋਂ ਵਗਣਗੀਆਂ! ਯੂਹੰਨਾ 7:38 POV-BSI
[3]
ਓਏ, ਹਰੇਕ ਜੋ ਤਿਹਾਇਆ ਹੈ, ਤੁਸੀਂ ਪਾਣੀ ਲਈ ਆਓ, ਅਤੇ ਜਿਹ ਦੇ ਕੋਲ ਚਾਂਦੀ ਨਹੀਂ, ਤੁਸੀਂ ਆਓ, ਲੈ ਲਓ ਅਤੇ ਖਾ ਲਓ, ਆਓ, ਬਿਨਾ ਚਾਂਦੀ, ਬਿਨਾ ਮੁੱਲ ਮਧ ਤੇ ਦੁੱਧ ਲੈ ਲਓ! ਜਿਹੜੀ ਰੋਟੀ ਨਹੀਂ, ਉਹ ਦੇ ਲਈ ਤੁਸੀਂ ਆਪਣੀ ਚਾਂਦੀ, ਅਤੇ ਜਿਹੜੀ ਚੀਜ਼ ਰਜਾਉਂਦੀ ਨਹੀਂ ਉਹ ਦੇ ਲਈ ਆਪਣੀ ਮਿਹਨਤ ਕਿਉਂ ਖਰਚਦੇ ਹੋ? ਧਿਆਨ ਨਾਲ ਮੇਰੀ ਸੁਣੋ ਅਤੇ ਚੰਗਾ ਖਾਓ, ਤੁਹਾਡਾ ਜੀ ਥਿੰਧਿਆਈ ਨਾਲ ਤ੍ਰਿਪਤ ਹੋ ਜਾਵੇ। ਕੰਨ ਲਾਓ ਅਰ ਮੇਰੀ ਵੱਲ ਆਓ, ਸੁਣੋ ਤੇ ਤੁਹਾਡੀ ਜਾਨ ਜੀਉਂਦੀ ਰਹੇਗੀ, ਅਤੇ ਮੈਂ ਤੁਹਾਡੇ ਨਾਲ ਇੱਕ ਅਨੰਤ ਨੇਮ ਬੰਨ੍ਹਾਂਗਾ, ਅਰਥਾਤ ਦਾਊਦ ਦੀਆਂ ਸੱਚੀਆਂ ਦਿਆਲਗੀਆਂ ਦਾ। ਯਸਾਯਾਹ 55:1-3 POV-BSI
[4]
ਫੇਰ ਤੁਸੀਂ ਉੱਥੇ ਯਹੋਵਾਹ ਪਰਮੇਸ਼ੁਰ ਦੀ ਭਾਲ ਕਰੋਗੇ ਅਤੇ ਤੁਸੀਂ ਉਹ ਨੂੰ ਪਾਓਗੇ ਜਦ ਆਪਣੇ ਸਾਰੇ ਹਿਰਦੇ ਨਾਲ ਅਤੇ ਸਾਰੇ ਮਨ ਨਾਲ ਢੂੰਡ ਕਰੋਗੇ ਬਿਵਸਥਾ ਸਾਰ 4:29 POV-BSI
ਤੁਸੀਂ ਮੈਨੂੰ ਭਾਲੋਗੇ ਅਤੇ ਲੱਭੋਗੇ, ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੋਗੇ ਯਿਰਮਿਯਾਹ 29:13 POV-BSI
ਜਿਹੜੇ ਮੇਰੇ ਨਾਲ ਪ੍ਰੀਤ ਲਾਉਂਦੇ ਹਨ ਉਨ੍ਹਾਂ ਨਾਲ ਮੈਂ ਵੀ ਪ੍ਰੀਤ ਲਾਉਂਦੀ ਹਾਂ। ਅਤੇ ਜਿਹੜੇ ਮਨੋ ਲਾ ਕੇ ਮੈਨੂੰ ਭਾਲਦੇ ਹਨ ਓਹ ਮੈਨੂੰ ਲੱਭ ਲੈਣਗੇ।। ਕਹਾਉਤਾਂ 8:17 POV-BSI
ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ। ਢੂੰਢੋ ਤਾਂ ਤੁਹਾਨੂੰ ਲੱਭੇਗਾ। ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ ਕਿਉਂਕਿ ਹਰੇਕ ਮੰਗਣ ਵਾਲਾ ਪਾ ਲੈਂਦਾ ਹੈ ਅਤੇ ਢੂੰਢਣ ਵਾਲੇ ਨੂੰ ਲੱਭਦਾ ਹੈ ਅਤੇ ਖੜਕਾਉਣ ਵਾਲੇ ਲਈ ਖੋਲ੍ਹਿਆ ਜਾਵੇਗਾ ਮੱਤੀ 7:7-8 POV-BSI
ਮੈਂ ਤੁਹਾਨੂੰ ਆਖਦਾ ਹਾਂ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ ਕਿਉਂਕਿ ਹਰੇਕ ਜਿਹੜਾ ਮੰਗਦਾ ਹੈ ਉਹ ਲੈਂਦਾ ਹੈ ਅਤੇ ਜਿਹੜਾ ਢੂੰਡਦਾ ਹੈ ਉਹ ਨੂੰ ਲੱਭਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ ਉਹ ਦੇ ਲ਼ਈ ਖੋਲ੍ਹਿਆ ਜਾਵੇਗਾ ਲੂਕਾ 11:9-10 POV-BSI
ਯਹੋਵਾਹ ਨੂੰ ਭਾਲੋ ਜਦ ਤੀਕ ਉਹ ਲੱਭ ਸੱਕੇ, ਉਹ ਨੂੰ ਪੁਕਾਰੋ ਜਦ ਤੀਕ ਉਹ ਨੇੜੇ ਹੈ। ਯਸਾਯਾਹ 55:6 POV-BSI