ਉਪਯੋਗੀ ਲਿੰਕਸ
ਲਿੰਕਸ ਹੇਠਾਂ ਹਨ, ਪਰ ਪਹਿਲਾਂ ਇਹ:
ਅਤੇ ਉਹ (ਪ੍ਰਭੂ ਯਿਸੂ) ਫਿਰ ਇੱਕ ਵਾਰ ਸਮੁੰਦਰ ਦੇ ਕਿਨਾਰੇ ਸਿਖਾਉਣ ਲੱਗੇ। ਬਹੁਤ ਸਾਰੇ ਲੋਕ ਇੱਕਠੇ ਹੋਕੇ ਵੱਡੀ ਭੀੜ ਵਾਂਗ ਆਏ। ਉਹ ਇੱਕ ਕਿਸ਼ਤੀ ਵਿੱਚ ਉਤਰੇ ਅਤੇ ਉਸ ਵਿੱਚ ਬੈਠ ਗਏ; ਅਤੇ ਸਾਰੀ ਭੀੜ ਕੰਢੇ ਉੱਤੇ ਸਮੁੰਦਰ ਵੱਲ ਮੁਹ ਕਰਕੇ ਖੜੀ ਸੀ। ਫਿਰ ਕਹਾਣੀ ਦੁਆਰਾ ਉਸਨੇ ਲੋਕਾਂ ਨੂੰ ਬਹੁਤ ਕੁੱਜ ਸਿਖਾਇਆ, ਅਤੇ ਉਸ ਦੀ ਸਿੱਖਿਆ ਵਿਚ ਕਿਹਾ:
“ਸੁਣੋ! ਇੱਕ ਕਿਸਾਨ ਬੀਜਣ ਲਈ ਨਿਕਲਿਆ। ਜਦੋਂ ਉਹ ਬੀਜ ਬੋ ਰਿਹਾ ਸੀ , ਤਾਂ ਕੁਝ ਬੀਜ ਰਸਤੇ ਦੇ ਕਿਨਾਰੇ ਡਿੱਗ ਪਏ , ਪੰਛੀ ਆਏ ਤੇ ਉਨ੍ਹਾਂ ਬੀਜਾਂ ਨੂੰ ਚੁਗ ਗਏ। ਅਤੇ ਅਕਾਸ਼ ਦੇ ਪੰਛੀਆਂ ਨੇ ਆ ਕੇ ਖਾਧਾ। ਕੁਝ ਬੀਜ ਪਥਰੀ ਜਮੀਨ ਉੱਤੇ ਡਿਗ ਪਏ, ਜਿਥੇ ਪਰਯਾਪਤ ਮਰਤਾ ਵਿੱਚ ਮਿੱਟੀ ਨਹੀਂ ਸੀ; ਅਤੇ ਤੁਰੰਤ ਹੀ ਉਹ ਬੀਜ ਉੱਗ ਪਏ, ਕਿਉਕਿ ਉਥੇ ਮਿੱਟੀ ਦੀ ਢੂੰਗਾਇ ਨਹੀਂ ਸੀ। ਪਰ ਜਦੋਂ ਸੂਰਜ ਚੜ੍ਹਿਆ, ਤਾਂ ਬੂਟੇ ਸੜ ਗਏ, ਉਹ ਇਸ ਲਈ ਮਰੇ ਕਿਉਂਕਿ ਉਨ੍ਹਾਂ ਦੀਆਂ ਜੜ੍ਹਾਂ ਡੂੰਘੀਆਂ ਨਹੀਂ ਸਨ। ਕੁਝ ਬੀਜ ਕੰਡਿਆਲੀਆਂ ਝਾੜੀਆਂ ਵਿੱਚ ਡਿੱਗ ਪਏ। ਅਤੇ ਉਹ ਕੰਡਿਆਲੀਆਂ ਝਾੜੀਆਂ ਵਧੀਆਂ ਅਤੇ ਉਨ੍ਹਾਂ ਨੇ ਬੀਜਾਂ ਨੂੰ ਕੁੱਟ ਲਿਆ, ਅਤੇ ਇਸ ਕਰਕੇ ਏਨਹਾ ਬੀਜਾਂ ਨੂੰ ਵੀ ਕੋਈ ਫ਼ਸਲ ਨਹੀਂ ਹੋਈ। ਪਰ ਕੁਝ ਹੋਰ ਬੀਜ ਵਧੀਆ ਜਮੀਨ ਉੱਪਰ ਡਿੱਗੇ। ਉਨ੍ਹਾਂ ਬੀਜਾਂ ਤੋਂ ਫਸਲ ਪੈਦਾ ਹੋ ਗਈ। ਕੁਝ ਫਸਲ ਤੋਂ ਤੀਹ ਗੁਣਾ ਵਧ ਅਨਾਜ ਪੈਦਾ ਹੋਇਆ, ਕੁਝ ਤੋਂ ਸਠ ਗੁਣਾ ਵਧ ਅਤੇ ਕੁਝ ਤੋਂ ਸੌ ਗੁਣਾ ਵਧ ਅਨਾਜ ਪੈਦਾ ਹੋਇਆ । “
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜੇਕਰ ਤੁਸੀਂ ਸੁਣ ਸਕਦੇ ਹੋ ਤਾਂ, ਮੇਰੇ ਵੱਲ ਧਿਆਨ ਦਿਉ ।”
ਪਰ ਜਦੋਂ ਉਹ ਆਪਣੇ ਚੇਲਿਆਂ ਦੇ ਨਾਲ ਇਕੱਲਾ ਹੁੰਦਾ ਤਾਂ ਚੇਲੇ ਉਸ ਨੂੰ ਕਹਾਣੀ ਬਾਰੇ ਪੁਚਦੇ ਸੀ । ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਹਾਨੂੰ ਪ੍ਰਮਾਤਮਾ ਦੇ ਸਾਮਰਾਜ ਦੇ ਗੁਪਤਾਂ ਨੂੰ ਜਾਨਣ ਦੀ ਸਮਝ ਦਿੱਤੀ ਹੈ, ਪਰ ਹੋਰਾਂ ਲਈ ਜੋ ਬਾਹਰ ਹਨ, ਸਾਰੀਆਂ ਚੀਜ਼ਾਂ ਕਹਾਣੀ ਦੇ ਰੂਪ ਵਿੱਚ ਆਉਂਦੀਆਂ ਹਨ। ਇਸ ਲਈ
‘ਉਹ ਵੇਖਦੇ ਹੋਏ ਵੀ ਨਾ ਵੇਖ ਸਕਦੇ ਹਨ ,
ਅਤੇ ਸੁਣਦੇ ਹੋਏ ਸੁਣ ਸਕਦੇ ਹਨ ਪਰ ਸਮਜ ਨਹੀਂ ਸਕਦੇ;
ਜੇਕਰ ਉਨ੍ਹਾਂ ਨੇ ਵੇਖਿਆ ਅਤੇ ਸਮਝਿਆ ਹੁੰਦਾ ਤਾਂ ਸ਼ਾਇਦ ਉਹ ਪ੍ਰਮਾਤਮਾ ਵੱਲ ਮੁਡ਼
ਪੈਂਦੇ ਅਤੇ ਪਾਪਾਂ ਦੀ ਮਾਫ਼ੀ ਪ੍ਰਾਪਤ ਕਰ ਸਕਦੇ। “
ਫ਼ਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਇਸ ਕਹਾਣੀ ਨੂੰ ਸਮਝੇ ਹੋ? ਤੁਸੀਂ ਫੇਰ ਸਾਰੀਆਂ ਕਹਾਣੀਆਂ ਕਿਵੇਂ ਸਮਜੋਗੇ? ਬੀਜਣ ਵਾਲਾ ਸ਼ਬਦ ਬੀਜਦਾ ਹੈ । ਅਤੇ ਇਹ ਉਹ ਰਸਤਾ ਦੇ ਕੰਡੇ ਵਾਲੇ ਹਨ ਜਿੱਥੇ ਸ਼ਬਦ ਬੀਜਿਆ ਜਾਂਦਾ ਹੈ। ਜਦੋਂ ਉਹ ਸੁਣਦੇ ਹਨ, ਤਾਂ ਸ਼ੈਤਾਨ ਫਟਾਫਟ ਆ ਜਾਂਦਾ ਹੈ ਅਤੇ ਸ਼ਬਦ ਖੋਹ ਲੈਂਦਾ ਹੈ, ਜਿਹਰਾ ਉਨ੍ਹਾਂ ਦੇ ਦਿਲਾਂ ਵਿੱਚ ਬੀਜੇਆ ਗਿਆ ਸੀ। ਇੱਸੇ ਤਰਾਂ, ਉਹ ਬੀਜ ਜਿਹਡ਼ੇ ਪੱਥਰੀਲੀ ਜ਼ਮੀਨ ਉੱਤੇ ਉਗਾਏ ਗਏ, ਉਹ ਸ਼ਬਦ ਉਪਦੇਸ਼ ਸੁਣਦਿਆਂ ਸਾਰ ਉਨ੍ਹਾਂ ਨੂੰ ਖੁਸ਼ੀ ਨਾਲ ਕਬੂਲ ਲੈਂਦੇ ਹਨ; ਅਤੇ ਉੰਨ੍ਹਾਂ ਦੀਆਂ ਆਪਣੀਆਂ ਜੜਾਂ ਨਹੀਂ ਹਨ, ਅਤੇ ਇਸ ਲਈ ਸਿਰਫ ਇੱਕ-ਕੁ-ਵਾਰ ਹੀ ਸਹਿਣਸ਼ੀਲ ਹਨ। ਇਸਤੋਂ ਮਗਰੋਂ, ਜਦੋਂ ਸ਼ਬਦ ਦੇ ਕਾਰਨ ਜ਼ੁਲਮ ਜਾਂ ਅਤਿਆਚਾਰ ਉੱਠਦਾ ਹੈ ਤਾਂ ਉਹ ਤੁਰੰਤ ਠੋਕਰ ਖਾ ਕੇ ਡਿਗ ਪੈਂਦੇ ਹਨ। ਹੁਣ ਏਹ ਉਹ ਨੇ ਜੇਹੜੇ ਕੰਡਿਆਲੀਆਂ ਝਾਡ਼ੀਆਂ ਵਿੱਚ ਉਗਾਏ ਗਏ; ਉਹ ਉਹੀ ਹਨ ਜਿਹਰੇ ਸੁਣਦੇ ਹਨ ਸ਼ਬਦ, ਅਤੇ ਇਸ ਸੰਸਾਰ ਦੀਆਂ ਚਿੰਤਾਵਾਂ, ਧਨ ਦਾ ਧੋਖਾ, ਅਤੇ ਹੋਰ ਚੀਜ਼ਾਂ ਦੀਆਂ ਇੱਛਾਵਾਂ ਬਚਨ ਨੂੰ ਦਬਾ ਦਿੰਦੀਆਂ ਹਨ, ਅਤੇ ਇਹ ਨਿਰੱਸ ਹੋ ਜਾਂਦੇ ਹਨ। ਪਰ ਜਿਹੜਾ ਬੀਜ ਉਪਜਾਊ ਜ਼ਮੀਨ ਤੇ ਡਿੱਗਿਆ ਉਹ ਉਸ ਵਿਅਕਤੀ ਵਰਗਾ ਹੈ ਜੋ ਉਪਦੇਸ਼ ਨੂੰ ਸੁਣਦਾ ਅਤੇ ਸਮਝਦਾ ਹੈ, ਅਤੇ ਫ਼ਲ ਦਿੰਦਾ ਹੈ: ਕੋਈ ਤੀਹ ਗੁਣਾ, ਕੋਈ ਸਠ ਗੁਣਾ ਅਤੇ ਕੋਈ ਸੌ ਗੁਣਾ । “(ਮਰਕੁਸ 4: 1-20)
ਲਾਭਕਾਰੀ ਹੋਣਾ
ਕੀ ਤੁਸੀਂ ਪ੍ਰਭੂ ਯਿਸੂ ਨੂੰ ਆਪਣੇ ਮੁਕਤੀਦਾਤਾ ਅਤੇ ਪ੍ਰਭੂ ਵਜੋਂ ਪਾਲਣ ਕਰਨ ਲਈ ਚੋਣ ਕਰ ਲਈ ਹੈ? ਇਹ ਸ਼ਾਨਦਾਰ ਹੈ! ਹੁਣ ਤੁਹਾਡੀ ਜ਼ਿੰਦਗੀ ਕਿਵੇਂ ਜਾਰੀ ਰਹੇਗੀ?
- ਕੀ ਤੁਸੀਂ ਫੇਰ ਇਸ ਨੂੰ ਦੁਬਾਰਾ ਜਲਦ ਹੀ ਭੁੱਲ ਜਾਓਗੇ?
- ਕੀ ਤੁਸੀਂ ਇਸ ਨੂੰ ਖ਼ੁਸ਼ੀ ਨਾਲ ਪ੍ਰਾਪਤ ਕਰਨ ਤੋਂ ਬਾਅਦ, ਕੇਵਲ ਕੁਝ ਸਮੇਂ ਲਈ ਸਹਾਰ ਲੈਂਦੇ ਹੋ ਅਤੇ ਜਦ ਹਾਲਾਤ ਮਾੜੇ ਹੋ ਜਾਣਗੇ ਤਾਂ ਤੁਸੀਂ ਡਗਮਗਾ ਜਾਓਗੇ?
- ਕੀ ਤੁਸੀਂ ਚਿੰਤਾਵਾਂ, ਲਾਲਚ ਜਾਂ ਧਨ ਨੂੰ ਤੁਹਾਨੂੰ ਨਿਗਲਣ ਲਈ, ਅਤੇ ਤੁਹਾਨੂੰ ਇਸ ਨੂੰ ਭੁਲਾਉਣ ਦੀ ਇਜਾਜ਼ਤ ਦੇਵੋਗੇ?
- ਜਾਂ, ਕੀ ਤੁਹਾਡੀ ਜ਼ਿੰਦਗੀ ਫਲਦਾਇਕ ਹੋਵੇਗੀ, ਤੁਹਾਡੇ ਕੋਲ ਬਹੁਤ ਸਾਰਾ ਫਲ ਹੋਵੇਗਾ!!!ਅਸੀਂ ਇਸ ਦੀ ਆਸ ਕਰਦੇ ਹਾਂ, ਕਿਉਕਿ ਇਹ ਸੱਚ ਹੈ ਕਿ ਇਹ ਵਧੀਆ ਚੋਣ ਹੈ!
ਯਕੀਨੀ ਬਣਾਓ ਕਿ ਤੁਸੀਂ ਆਖਰੀ ਸ਼੍ਰੇਣੀ ਵਿੱਚ ਹੋਣੇ ਚਾਹੀਦੇ ਹੋ ਅਤੇ ਹਮੇਸ਼ਾਂ ਪ੍ਰਭੂ ਦੇ ਨੇੜੇ ਹੋਵੋ! ਅਸੀਂ ਤੁਹਾਨੂੰ ਜ਼ੋਰਦਾਰ ਸਿਫ਼ਾਰਿਸ਼ ਕਰਦੇ ਹਾਂ ਕਿ ਤੁਹਾਨੂੰ ਇੱਕ ਚੰਗੀ ਚਰਚ ਜਾਂ ਹੋਰ ਮਸੀਹੀਆਂ ਦੇ ਜਥੇ ਦਾ ਪਤਾ ਕਰਨਾ ਚਾਹੀਦਾ ਹੈ: ਇੱਕ ਜਗ੍ਹਾ ਹੈ ਜਿੱਥੇ ਪ੍ਰਭੂ ਯਿਸੂ ਕੇਂਦਰਬਿੰਦੂ ਹੈ ਅਤੇ ਜਿੱਥੇ ਲੋਕ ਬਾਈਬਲ ਤੇ ਵਿਸ਼ਵਾਸ ਕਰਦੇ ਹਨ ਅਤੇ ਉਸਦੇ ਅਨੁਸਾਰ ਰਹਿੰਦੇ ਹਨ। ਇਹ ਤੁਹਾਨੂੰ ਆਸਰਾ ਦੇਵੇਗਾ ਅਤੇ ਵਿਸ਼ਵਾਸ ਵਿੱਚ ਵਾਧਾ ਕਰਨ ਵਿੱਚ ਤੁਹਾਡੀ ਮਦਦ ਕਰੇਗਾ। ਇਸ ਜੀਵਨ ਵਿੱਚ ਪ੍ਰਭੂ ਯਿਸੂ ਨੂੰ ਛੱਡੋ ਨਾ, ਇੱਕ ਦਿਨ ਉਹ ਤੁਹਾਨੂੰ ਆਪਣਾ ਇਨਾਮ ਦੇਵੇਗਾ!
ਵੈਬਸਾਈਟਾਂ
ਹੇਠ ਲਿਖਤ ਵੈੱਬਸਾਈਟਾ ਤੁਹਾਡੀ ਮਦਦ ਕਰਨ ਲਈ ਬਹੁਤ ਚੰਗੀਆਂ ਹਨ:
www.alpha.org (ਹੋਰ ਮੂਲ ਬਾਰੇ)
www.biblegateway.com (ਬਹੁਤ ਸਾਰੇ ਭਾਸ਼ਾ ਵਿਚ ਬਾਈਬਲ)
www.youversion.com (ਬਾਈਬਲ ਆਨਲਾਈਨ, ਬਹੁਤ ਸਾਰੇ ਭਾਸ਼ਾ ਵਿੱਚ)
http://christianpf.com/free-bible (ਮੁਫ਼ਤ ਬਾਈਬਲ ਕਿਵੇਂ ਪ੍ਰਾਪਤ ਕਰਨੀ ਹੈ)
http://bibleseo.com/free-bible-studies/ ( ਬਾਈਬਲ ਦੀ ਪੜ੍ਹਾਈ )
www.gracethrufaith.com (ਬਾਈਬਲ ਅਤੇ ਬਾਈਬਲ ਦੀ ਪੜ੍ਹਾਈ ਬਾਰੇ ਹੋਰ ਜਾਣਕਾਰੀ, ਬਹੁਤ ਦਿਲਚਸਪ, ਸਵਾਲ ਪੁੱਛਣਾਂ ਵੀ ਸੰਭਵ ਹੈ)
isaalmasih.net (ਅਰਬੀ, ਇੰਡੋਨੇਸ਼ੀਆਈ, ਤੁਰਕ, ਸਪੇਨੀ, ਪੁਰਤਗਾਲੀ ਵਿਚ ਹੋਰ ਜਾਣਕਾਰੀ ਲਈ)
ar.arabicbible.com/ (ਅਰਬੀ ਵਿਚ ਹੋਰ ਜਾਣਕਾਰੀ ਲਈ)
www.cru.org (ਦੂਜਿਆਂ ਨਾਲ ਆਪਣਾ ਵਿਸ਼ਵਾਸ ਕਿਵੇਂ ਸਾਂਝਾ ਕਰਨਾ ਹੈ)
ਫਿਲਮ
ਇਹ ਫ਼ਿਲਮ ਦੇਖਣ ਲਈ ਬਹੁਤ ਵਧੀਆ ਹੈ:
- Movie about Jesus (1000 ਤੋਂ ਵੱਧ ਭਾਸ਼ਾਵਾਂ ਵਿਚ ਮੁਫ਼ਤ ਉਪਲਬਧ!)
- ਇਸ ਨੂੰiPhone ਐਪ ਜਾਂ Android ਐਪ ਨਾਲ ਵੀ ਦੇਖਣਾ ਸੰਭਵ ਹੈ
ਜਦੋਂ ਪ੍ਰਸ਼ਨ ਹੋਣ ਤਾਂ
ਇਹਨਾਂ ਵੈੱਬਸਾਈਟਾਂ ‘ਤੇ ਤੁਸੀਂ ਸਿਰਫ ਪੜ੍ਹ ਹੀ ਨਹੀਂ ਸਕਦੇ, ਬਲਕਿ ਤੁਹਾਡੇ ਸਵਾਲ ਵੀ ਪੁੱਛ ਸਕਦੇ ਹੋ:
- International
- Albanian
- العربية Arabic
- 中国
- Český
- Dutch
- English (India)
- English (UK)
- English (USA)
- Estonian
- Français – France / International
- Français – Comprendedieu.com
- Français – Belgique
- Français – Canada
- German (Germany, Berlin)
- German (Germany)
- German (Swiss)
- German (Austria)
- हिन्दी – Hindi
- Italian
- Lietuviškai
- Norwegian
- رسی
- Polish
- Portuguese (Brasil)
- Portuguese (Portugal)
- Romanian
- Russian
- Spanish (Mexico)
- Spanish (USA)
- Swedish
- Turkish
- Ukraine
ਜਦੋਂ ਤੁਸੀਂ ਯਿਸੂ ਮਸੀਹ ਨੂੰ ਆਪਣੇ ਮੁਕਤੀਦਾਤਾ ਅਤੇ ਪ੍ਰਭੂ ਵਜੋਂ ਚੁਣਿਆ ਹੈ, ਜਿਵੇਂ ਕਿ ਅਸੀਂ ਕੀਤਾ ਸੀ, ਤਾਂ ਅਸੀਂ ਨਿਸ਼ਚਿਤ ਰੂਪ ਨਾਲ ਸਵਰਗ ਵਿੱਚ ਮਿਲਾਂਗੇ ਕਿਉਂਕਿ ਪ੍ਰਭੂ ਯਿਸੂ ਸਾਨੂੰ ਸਦੀਵੀ ਜੀਵਨ ਦੀ ਗਾਰੰਟੀ ਦਿੰਦਾ ਹੈ! ਅਸੀਂ ਉਸ ਪਲ ਦੀ ਉਡੀਕ ਕਰਦੇ ਹਾਂ। ਹੁਣ ਲਈ, ਅਸੀਂ ਤੁਹਾਨੂੰ ਮੁਬਾਰਕ ਕਰਨਾ ਚਾਹੁੰਦੇ ਹਾਂ: ਪ੍ਰਮੇਸ਼ਰ ਦਾ ਪ੍ਰੇਮ, ਤੁਹਾਡੀ ਜ਼ਿੰਦਗੀ ਵਿਚ ਬਰਕਤ ਅਤੇ ਨੇੜਤਾ। ਤੁਸੀਂ ਆਸਥਾ ਵਿੱਚ ਵੱਡੋ ਅਤੇ ਖਿੜੋ!
ਯਿਸੂ ਨੇ ਕਿਹਾ:
ਪਰਮਾਤਮਾ ਦੁਨੀਆਂ ਨੂੰ ਇਸ ਕਦਰ ਪਿਆਰ ਕਰਦਾ ਸੀ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਵੀ ਦੇ ਦਿੱਤਾ, ਕਿ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ ਕਰੇਗਾ, ਉਸਦਾ ਨਾਸ ਨਹੀਂ ਹੋਵੇਗਾ ਸਗੋਂ ਸਦੀਵੀ ਜੀਵਨ ਮਿਲੇਗਾ। (ਯੂਹੰਨਾ 3:16)
“ਪਿਤਾ ਕਿਸੇ ਦਾ ਪੱਖ ਨਹੀਂ ਲੈਂਦਾ ,ਪਰ ਉਸ ਨੇ ਸਾਰੇ ਨਿਰਣੇ ਆਪਣੇ ਪੁੱਤਰ ਤੇ ਛੱਡੇ ਹੋਏ ਹਨ, ਤਾਂਕਿ ਸਾਰੇ ਪੁੱਤਰ ਦੀ ਇੱਜ਼ਤ ਉੱਸੇ ਤਰਹ ਕਰਨ ਜਿਵੇ ਉਸਦੀ ਕਰਦੇ ਹਨ। ਜੋ ਕੋਈ ਆਦਮੀ ਪੁੱਤਰ ਦਾ ਸਤਿਕਾਰ ਨਹੀਂ ਕਰਦਾ, ਉਹ ਆਦਮੀ ਪਿਤਾ ਦਾ ਸਤਿਕਾਰ ਨਹੀਂ ਕਰਦਾ, ਜਿਸਨੇ ਉਸਨੂੰ ਭੇਜਿਆ ਹੈ। ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜੋ ਮੇਰੇ ਸ਼ਬਦ ਸੁਣਦਾ ਹੈ ਅਤੇ ਉਨ੍ਹਾਂ ਵਿੱਚ ਵਿਸ਼ਵਾਸ ਕਰਦਾ ਹੈ। ਉਹ ਇੱਕ, ਜਿਸਨੇ ਮੈਨੂੰ ਭੇਜਿਆ ਹੈ, ਉਸਦਾ ਸਦੀਵੀ ਜੀਵਨ ਹੈ, ਉਸਦਾ ਨਿਰਣਾ ਨਹੀਂ ਹੋਵੇਗਾ, ਉਹ ਮੌਤ ਤੋਂ ਜੀਵਨ ਦੀ ਔਰ ਵੱਦ ਗਿਆ ਹੈ। “(ਯੂਹੰਨਾ 5: 22-24)
ਜੋ ਕੋਈ ਪੁੱਤਰ ਵਿੱਚ ਵਿਸ਼ਵਾਸ ਕਰਦਾ ਹੈ ਸਦੀਵੀ ਜੀਵਨ ਪਾਉਂਦਾ ਹੈ, ਅਤੇ ਉਹ ਜੋ ਪੁੱਤਰ ਨੂੰ ਨਹੀਂ ਮੰਨਦਾ ਉਸ ਕੋਲ ਜੀਵਨ ਨਹੀਂ ਹੋਵੇਗਾ, ਅਤੇ ਪ੍ਰਮਾਤਮਾ ਦਾ ਕ੍ਰੋਧ ਉਸ ਵਿਅਕਤੀ ਉੱਤੇ ਹੋਵੇਗਾ। ” (ਜੌਹਨ 3:36)
ਅਤੇ ਇਹ ਇੱਛਾ ਹੈ ਉਸਦੀ ਜਿਸਨੇ ਮੈਨੂੰ ਭੇਜਿਆ ਹੈ, ਕੀ ਹਰ ਉਹ ਜੋ ਪੁੱਤਰ ਨੂੰ ਵੇਖਦਾ ਅਤੇ ਉਸ ਵਿੱਚ ਨਿਸ਼ਚਾ ਰਖਦਾ ਹੈ, ਉਹ ਅੰਤਕਾਲੀਨ ਜੀਵਨ ਪਾਵੇਗਾ, ਅਤੇ ਮੈਂ ਉਸਨੂੰ ਅੰਤਲੇ ਦਿਨ ਉਭਾਰਾਂਗਾ। (ਯੂਹੰਨਾ 6:40)